ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਥਾਣੇ ਵਿੱਚ
  • ਕਾਂਸਟੇਬਲ - ਮੈਨੂੰ ਦੱਸੋ, ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ?
    ਕੌ/ਕਾਔ, ਅਪੁਂ ਕੌ ਦਗੈ ਮਿਲਣ ਚਾਂਛਾ ?
  • ਗੋਪਾਲ - ਮੈਂ ਥਾਣਾ ਇੰਚਾਰਜ ਨੂੰ ਮਿਲਣਾ ਚਾਹੁੰਦਾ ਹਾਂ।
    ਮੈਂ ਥਾਣਦਾਰ ਸੈਪ ਦਗੈ ਮਿਲਣ ਚਾਨੂੰ/ਚਾਂਛੁ।
  • ਕਾਂਸਟੇਬਲ - ਕਿਉਂ ?
    ਕਿਲੈ ?
  • ਗੋਪਾਲ - ਮੇਰੇ ਦੋਸਤ ਨੂੰ ਸੱਟ ਲੱਗੀ ਹੈ। ਇਸ ਦੀ ਰਿਪੋਰਟ ਲਿਖਵਾਉਣੀ ਹੈ ।
    ਮਯਰ ਦਗੜੂ ਕੈਂ ਚੋਟ ਲਾਗਿ ਗੈ। ਯੇਕਿ ਰਿਪੋਟ ਲਿਖੂਣ ਛੁ।
  • ਕਾਂਸਟੇਬਲ - ਉਧਰ ਵੇਖੋ, ਸਾਹਮਣੇ ਸਾਹਿਬ ਬੈਠੇ ਹਨ।
    ਓਥਾਂ ਚਾਔ, ਸਾਮਣੀ ਟੁਲ ਸੈਬ ਭੈ ਰਈਂ/ਬੈਠੀ ਛਨ ।
  • ਥਾਣਾ ਮੁਖੀ - ਆਓ, ਬੈਠੋ। ਕੀ ਗੱਲ ਹੈ?
    ਆਓ, ਬੈਠੋ। ਮੈਂਦਗੈ ਕੇ ਕਾਮ ਛੁ?
  • ਗੋਪਾਲ - ਮੈਂ ਸ਼ਿਕਾਇਤ ਕਰਨਾ ਚਾਹੁੰਦਾ ਹਾਂ
    ਮੈਂ ਏਕ ਸਿਕੈਤ ਲਿਖੂਣ ਚਾਨੂੱ/ਚਾਂਛੂ ।
  • ਥਾਣਾ ਮੁਖੀ - ਮੈਨੂੰ ਦੱਸੋ, ਕੀ ਸ਼ਿਕਾਇਤ ਹੈ?
    ਕਔ, ਕੇ ਸਿਕੈਤ ਛੁ?
  • ਗੋਪਾਲ - ਹੁਣੇ ਹੀ ਮੇਰੇ ਦੋਸਤ ਨੂੰ ਇੱਕ ਮੋਟਰਸਾਈਕਲ ਵਾਲੇ ਨੇ ਟੱਕਰ ਮਾਰ ਦਿੱਤੀ।
    ਅੱਲੈ-ਅੱਲੈ- ਮਯਰ ਦਗੜੀਕੈ । ਏਕ ਮੋਟਰ ਸਾਇਕਿਲ ਵਾਲਲ ਟੱਕਰ ਮਾਰਿ ਦੇ ।
  • ਥਾਣਾ ਮੁਖੀ - ਉਹ ਹੁਣ ਕਿਵੇਂ ਹੈ?
    ਅਬ ਓ ਕਸ ਛੁ?
  • ਗੋਪਾਲ - ਉਸਦੇ ਕੋਲੋਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ ।
    ਵਿ ਕਯਾਣ ਭਲੀ ਕੈਂਭਾਂ ਹਿਟੀ ਨਿ ਜਾਣਯ/ਜਾਣੈ ।
  • ਥਾਣਾ ਮੁਖੀ - ਤੁਹਾਡਾ ਸਾਥੀ ਹੁਣ ਕਿੱਥੇ ਹੈ?
    ਅਬ ਅਪੁਂਕ ਦਗੜੀ ਕਾਂ ਛੁ?
  • ਗੋਪਾਲ - ਇੱਕ ਵਿਅਕਤੀ ਉਸ ਨੂੰ ਸਹਾਰਾ ਦੇ ਕੇ ਇੱਥੇ ਲਿਆ ਰਿਹਾ ਹੈ।
    ਏਕ ਆਦਿਮ ਓਕੈਂ ਸਹਾਰ ਦਿਬੇਰ ਇਥੈਕੇ ਲਯੂਣੌ ।
  • ਮਹੇਸ਼ - ਸਤਿ ਸ਼੍ਰੀ ਅਕਾਲ, ਥਾਣੇਦਾਰ ਸਾਹਬ।
    ਨਮਸਤੇ ਥਾਣੇਦਾਰ ਸੈਪ ।
  • ਥਾਣਾ ਮੁਖੀ - ਆਓ ਬੈਠੋ। ਤੁਹਾਨੂੰ ਕਿੱਥੇ ਸੱਟ ਲਗੀ ਹੈ? ਵਿਖਾਓ ।
    ਆਓ ਬੈਠੋ । ਅਪੁਂਕੈਂ ਕਾਂ ਚੋਟ ਲਾਗਿ ਰੈ ? ਦਿਖਾਓ ।
  • ਮਹੇਸ਼ - ਇੱਥੇ ਦੇਖੋ, ਮੇਰੇ ਗੋਡੇ ਤੇ ਸੱਟ ਲਗੀ ਹੈ ।
    ਦੇਖੋ ਮਯਾਰ ਘੁਨੋਂ ਮੇਂ ਚੋਟ ਲਾਗਿ ਰੈ ।
  • ਥਾਣਾ ਮੁਖੀ - ਕੌਣ ਗਲਤ ਪਾਸੇ ਤੁਰ ਰਿਹਾ ਸੀ?
    ਗਲਤ ਸੈਡ ਮੇਂ ਕੋ ਹਿਟਣੈਛਿ?
  • ਮਹੇਸ਼ - ਮੋਟਰਸਾਈਕਲ ਸਵਾਰ ਗਲਤ ਸਾਈਡ ਤੋਂ ਤੇਜ਼ ਰਫਤਾਰ ਤੇ ਆ ਰਿਹਾ ਸੀ।
    ਮੋਟਰ ਸਾਇਕਿਲ ਵਾਲ ਗਲਤ ਸੈਡ ਮੇਂ ਤੇਜ ਚਲਣੌਛੀ ।
  • ਥਾਣਾ ਮੁਖੀ - ਕੀ ਤੁਸੀਂ ਮੋਟਰ ਸਾਈਕਲ ਵਾਲੇ ਖਿਲਾਫ ਸ਼ਿਕਾਇਤ/ਐਫਆਈਆਰ ਦਰਜ ਕਰਵਾਉਣਾ ਚਾਹੁੰਦੇ ਹੋ?
    ਕੇ ਅਪੂਂ ਮੋਟਰ ਸਾਇਕਿਲ ਵਲਕ ਖਿਲਾਪ ਸਿਕੈਤ/ਐਫ/ਆਈ.ਆਰ. ਲਿਖੂਣ ਚਾਂਛਾ ?
  • ਮਹੇਸ਼ - ਜੀ ਹਾਂ ਕਰਵਾਉਣਾ ਚਾਹੁੰਦਾ ਹਾਂ
    ਜੀ ਹੋੜ, ਲਿਖੂਣ ਚਾਨੂੱ/ਚਾਂਛੁ।
  • ਥਾਣਾ ਮੁਖੀ - ਜਾਓ, ਮੁਨਸ਼ੀ ਜੀ ਕੋਲ ਐਫਆਈਆਰ ਦਰਜ ਕਰਵਾਓ ਅਤੇ ਅਸੀਂ ਇਸ ਤੇ ਲੋੜੀਂਦੀ ਕਾਰਵਾਈ ਕਰਾਂਗੇ।
    ਜਾਓ, ਮੁਸ਼ੀ ਜਯੂ ਥੈਂ ਐਫ.ਆਈ.ਆਰ. ਦਰਜ ਕਰਾਓ ਔਰ ਯੇ ਪਰਿ ਹਮ ਜਰੂੜੀ ਕਾਰਵਾਈ ਕਰੂਂਲ ।