ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਬਸ ਦੇ ਸਫ਼ਰ ਤੇ
  • ਵੀਰ ਜੀ ਤੁਸੀਂ ਕਿੱਥੇ ਜਾ ਰਹੇ ਹੋ?
    ਭਾਇ ਸੈਪ ਅਪੁਂ ਕਾਂ ਜਾਂਲੈ ਜਾਂਣੌ ਛਾ?
  • ਮੈਂ ਤਾਂ ਪਹਾੜਪਾਣੀ ਤੱਕ ਜਾ ਰਿਹਾ ਹਾਂ, ਤੁਸੀਂ ਕਿੱਥੋਂ ਤੱਕ ?
    ਮੈਂ ਤ ਪਹਾੜਪਾਂਣਿ ਜਾਂਲੈ ਜਾਂਣ੍ਯੂਂ, ਅਪੁਂ ਕਾਂ ਜਾਂਲੈ?
  • ਮੈਂ ਵੀ ਪਹਾੜਪਾਣੀ ਜਾ ਰਿਹਾ ਹਾਂ। ਚੰਗੀ ਗੱਲ ਹੈ, ਫਿਰ ਤਾਂ ਸਾਥ ਹੋ ਗਿਆ ਸਾਡਾ, ਕਿਹੜੀ ਥਾਂ ਤੇ ਰਹਿੰਦੇ ਹੋ ਪਹਾੜਪਾਣੀ ਵਿੱਚ।
    ਮੈਂਲੈ ਪਹਾੜਪਾਂਣਿ ਜਾਂਣਯੂਂ। ਵਾਹ ਦਗੌੜ ਹੈਗੋ ਫਿਰ ਤ ਹਮੌਰ, ਓਸਿ ਕੋ ਜਾਗ ਰੂਂਛਾ ਪਹਾੜਪਾਂਣਿ ਮੇਂ।
  • ਮੈਂ ਤਾਂ ਪਹਾੜਪਾਣੀ ਦੇ ਕੋਲ ਹੀ ਰਹਿੰਦਾ ਹਾਂ। ਪੈਦਲ ਦੋ ਮੀਲ ਦਾ ਰਸਤਾ ਹੈ।
    ਮੈਂ ਤ ਪਹਾੜ ਪਾਂਣਿ ਕਾਖੈ ਲੈ ਰੂਂਨੂੰ। ਪੈਦਲ ਦਵਿ ਮੈਲ ਹੁਂ ਜਾਂਣ।
  • ਪਿੰਡ ਦਾ ਕੀ ਨਾਂ ਹੈ?
    ਕੇ ਨਾਮ ਛ ਗੌ ਕ?
  • ਪਿੰਡ ਦਾ ਨਾਂ ਗਜਾਰ ਹੈ।
    ਗੌਂ ਨਾਮ ਗਜਾਰ ਛ।
  • ਚੰਗਾ ਤਾਂ ਤੁਸੀਂ ਗਜਾਰ ਵਿਖੇ ਰਹਿੰਦੇ ਹੋ।
    ਅਛਾ ਗਜਾਰ ਮੇਂ ਰੂਂਛਾ ਅਪੁਂ।
  • ਹਾਂ ਤੇ ਤੁਸੀਂ ਕਿਹੜੇ ਪਿੰਡ ਤੋਂ ਹੋ?
    ਹੋਯ ਔਰ ਅਪੂਂ ਕੋ ਗੌ ਮੇਂ?
  • ਮੈਂ ਤਾਂ ਪਹਾੜਪਾਣੀ ਵਿਖੇ ਹੀ ਰਹਿੰਦਾ ਹਾਂ, ਸੜਕ ਦੇ ਉੱਪਰਲੇ ਪਾਸੇ।
    ਮੈਂ ਤ ਪਹਾੜ ਪਾਂਣਿ ਮੇਂ ਰੂਂਨੂੰ ਸੜਕਾਕ ਮਲ ਕਾਖ ਲੈ।
  • ਭਾਬਰ ਕੀ ਕਰਨ ਆਏ ਸੀ? ਮੈਂ ਤਾ ਬਰੇਲੀ ਗਿਆ ਹੋਈਆ ਸੀ, ਉੱਥੇ ਮੇਰਾ ਭਰਾ ਰਹਿੰਦਾ ਹੈ। ਉਹਣਾਂ ਕੋਲ ਗਿਆ ਸੀ।
    ਭਾਬਰ ਕਾਂ ਏਰੌ ਛਯਾ? ਮੈਂ ਤ ਬਰੇਲਿ ਜੈਰੈ ਛਯੂਂ ਵਾਂ ਦਾਜਯੂ ਰੂਂਨੀਂ ਮਯਾਰ । ਓਨਾਰ ਪਾਸ ਜੈਰੈ ਛਯੂਂ।
  • ਉੱਥੇ ਤੁਹਾਡਾ ਭਰਾ ਕੀ ਕਰਦਾ ਹੈ ?
    ਕੇ ਕਰਨਿਂ ਵਾਂ ਤੁਮਾਰ ਦਾਜਯੂ?
  • ਉਹ ਉੱਥੇ ਪੁਲਿਸ ਵਿੱਚ ਇੰਸਪੈਕਟਰ ਹੈ। ਉਹਣਾਂ ਦੇ ਬੱਚੇ ਵੀ ਉੱਥੇ ਹੀ ਰਹਿੰਦੇ ਹਨ।
    ਓ ਤ ਪੁਲਿਸ ਮੇਂ ਇਂਸਪੈਕਟਰ ਛਨ ਵਾਂ। ਨਾਨਤਿਨ ਲੈ ਵੈਈਂ ਰੂਨੀ ਓਨਾਰ ।
  • ਚੰਗਾ, ਤਾਂ ਫਿਰ ਉੱਥੇ ਮਿਲਣਗਅਏ ਹੋਵੋਗੇ ।
    ਅਛਾ ਵਾਂ ਭੇਟਘਾਟ ਕਰਣ ਹੁਂ ਜੈ ਰੈ ਹੁਨਾਲਾ।
  • ਹਾਂ, ਤਕਰੀਬਨ ਸਾਲ ਹੋ ਗਿਆ ਸੀ, ਮਿਲਿਆ ਨਹੀਂ ਸੀ, ਇਸਲਈ ਗਿਆ ਸੀ।
    ਹੋਯ ਸਾਲ ਭਰਿ ਹੈਗੋਛਿ ਨਿ ਮਿਲਿ ਤਬ ਗਯੁਂ।
  • ਯਾਂ ਇਹ ਬਸ ਕਿਤੇ ਰੁਕੇਗੀ ਜਾਂ ਨਹੀਂ, ਇਹ ਤਾਂ ਸਿੱਧਾ ਹੀ ਜਾ ਰਿਹਾ ਹੈ। ਇਸਨੇ ਕਿਤੇ ਨਹੀਂ ਰੋਕੀ।
    ਯਾਰ ਯੋ ਗਾੜਿ ਕੈਂ ਰੁਕਲਿ ਯਾ ਨੈ, ਯੋ ਤ ਸਿੱਧੈ ਲਿ ਜਾਣੌਂ। ਕੈਂ ਰੋਕਿ ਨੇ ਯੈਲ।
  • ਕਿਉਂ ਕੀ ਗੱਲ ਹੈ, ਕੀ ਕਰਨਾ ਹੈ ਜੱਦ ਬਸ ਰੁਕੇਗੀ।
    ਕਿਲੈ ਕੇ ਬਾਰ ਛ ਕੇ ਕਰਣ ਛਿ ਗਾੜਿ ਰੁਕਂਣੈਂਲ ।
  • ਅਰੇ ਯਾਰ ਕਿਤੇ ਚਾਹ ਹੀ ਪੀ ਲੈਂਦੇ ਥੋੜੀ , ਗਲਾ ਸੁੱਕਦਾ ਪਿਆ ਹੈ।
    ਅਰੇ ਯਾਰ ਕੈਂ ਚਹਾਹਹਾ ਪਿਨਾਂ ਮੁਂਣਿ ਗੌਵ ਸੁਕ ਰੌ।
  • ਚਾਹ ਪੀਣ ਦਾ ਤਾਂ ਮੇਰਾ ਵੀ ਮਨ ਹੁੰਦਾ ਪਿਆ ਹੈ। ਕੰਡਕਟਰ ਨੂੰ ਪੁੱਛਦਾ ਹਾਂ, ਕਿ ਬਸ ਕਿੱਥੇ ਰੁਕਣੀ ਹੈ।
    ਚਹਾ ਪਿਂਣ ਹੁਂ ਤ ਮੇਰ ਲੈ ਮਨ ਹੈਰੌ। ਕਂਡਕਟਰ ਧਂ ਪੁਛਨੁਂ, ਕੈ ਤ ਰੋਕਂਣ ਚੈਂ ਗਾੜਿ ।
  • ਕੰਡਕਟਰ ਸਾਹਬ ਬਸ ਕਿਤੇ ਰੋਕੋਗੇ ਜਾਂ ਸਿੱਧਾ ਜਾਉਗੇ, ਯਾਰ ਸਵਾਰਿਆਂ ਨੂੰ ਚਾਹ ਪਾਣੀ ਹੀ ਪਿਲਾ ਦਿਓ ਕਿਤੋਂ।
    ਕਂਡਕਟਰ ਸੈਪ ਗਾੜਿ ਕੈਂ ਰੋਕਲਾ ਯਾ ਸਿੱਧ ਲਿ ਜਾਲਾ। ਯਾਰ ਜਰਾ ਕੇਂ ਚਾਪਾਂਣਿ ਪੇਵੈ ਦਿਯੌ ਪੈਸੇੰਜਰਨ ਕਂ।
  • ਅਰੇ ਖਲੋਵੇਗੀ, ਫਿਕਰ ਨਾ ਕਰੋ, ਅੱਗੇ ਚਾਂਫੀ ਵਿਖੇ ਰੁਕਾਂਗੇ। ਉੱਥੇ ਆਰਾਮ ਨਾਲ ਚਾਹ ਪੀਣਾ।
    ਅਰੇ ਰੁਕਲਿ ਰੁਕਲਿ ਫਿਕਰ ਨਿ ਕਰੌ ਅਘਿਲ ਚਾਂਫਿ ਮੇਂ ਰੁਕੁਂੰ। ਵਾਂ ਆਰਾਮੈਲ ਪਿਯਾ ਚਹਾ।
  • ਰੁਕ ਗਈ ਵੀਰੇ ਰੁਕ ਗਈ। ਚਾਂਫੀ ਵੀ ਹੁਣ ਗੱਡੀ ਰੋਕਣ ਲਈ ਹੁਮ ਮੇਨ ਥਾਂ ਹੋ ਗਈ ਹੈ।
    ਰੁਕ ਗੇ ਹੋ ਰੁਕ ਗੇ। ਚਾਂਫਿ ਲੈ ਮੇਨ ਜਾਗ ਹੈਗੇ ਅਬ ਗਾੜਿ ਵਾਲਨੇਂਕਿ ਰੁਕਂਣਾ ਲਿਜਿ।
  • ਵੀਰੇ ਤੁਹਾਨੂੰ ਪਤਾ ਹੈ, ਦੁਕਾਨ ਵਾਲੇ ਇਹਨਾਂ ਨੂੰ ਮੁਫਤ ਵਿੱਚ ਚਾਹਪਾਣੀ ਅਤੇ ਨਾਸ਼ਤਾ ਵੀ ਕਰਵਾਉਂਦੇ ਹਨ, ਇਸ ਕਰਕੇ ਇਹ ਲੋਕ ਇੱਥੇ ਰੁਕਦੇ ਹੰ। ਜੇਕਰ ਦੁਕਾਨ ਵਾਲਾ ਚਾਹ ਪਿਲਾਣੀ ਬੰਦ ਕਰ ਦੇਵੇਗਾ ਤਾਂ ਬਸ ਕਿਸੇ ਹੋਰ ਦੁਕਾਨ ਤੇ ਰੁੱਕਿਆ ਕਰੇਗੀ।
    ਦਾਦੀ ਤੁਮਨਕਂ ਪੱਤ ਨਹਾਂ, ਦੁਕਾਨ ਵਾਲ ਇਨਨਕਂ ਮੁਫਤ ਮੇਂ ਚਹਾਪਾਂਣਿ ਔਰ ਨਾਸ਼ਤਾ ਲੈ ਕਰੂਂਨਿਂ ਤਬ ਰੁਕਨੀਂ ਯੋ ਲੋਗ। ਯੋ ਦੁਕਾਨ ਵਾਲ ਛਾ ਪੇਵੂਂਣ ਬੰਦ ਕਰ ਦੇਲੋ ਤੋ ਗਾੜਿ ਔਰ ਦੁਕਾਨ ਮੇਂ ਰੁਕਂਣ ਲਾਗਲਿ।
  • ਠੀਕ ਕਹਿ ਰਹੇ ਹੋ, ਇਹੀ ਗੱਲ ਹੈ। ਚਲੋ ਸਾਡਾ ਵੀ ਫਾਇਦਾ ਹੋ ਗਿਆ, ਚਾਹ ਪਾਣੀ ਪੀਣ ਨੂੰ ਮਿਲ ਗਈ। ਆਓ ਅਸੀਂ ਵੀ ਚਾਹ ਪੀ ਲੈਂਦੇ ਹਾ। ਚਾਹ ਵੀ ਯਾਰ ਬਹੁਤ ਜਰੂਰੀ ਹੈ ਸਾਡੀ ਜਿਨਦਗੀ ਵਿੱਚ ।
    ਠੀਕ ਕੂਣੌਂਛਾ ਯੋ ਈ ਬਾਤ ਛ। ਚਲੋ ਹਮਰ ਲੈ ਫੈਦ ਹੈਗੋ ਛਾ ਪਿਂਣ ਹੁਂ ਮਿਲ ਗੋ। ਆਔ ਹਮਲੈ ਪਿਨੁਂ ਚਹਾ। ਚਹਾ ਲੈ ਯਾਰ ਬੜ ਇਮਪੌਟੇੰਟ ਚੀਜ ਹੈਗੇ ਹਮ ਲੋਗਨੈਂਕਿ ਜਿੰਦਗੀ ਮੇਂ ਕਸਿ ਕੈ।
  • ਹਾਂ ਗੱਲ ਤਾਂ ਠੀਕ ਹੀ ਕਹਿ ਰਹੇ ਹੋ, ਚਾਹ ਦੇ ਬਿਨਾ ਤਾਂ ਕੋਈ ਕੰਮ ਨਹੀਂ ਹੁੰਦਾ ਯਾਰ।
    ਹੋਯ ਬਾਤ ਤ ਠੀਕੈ ਕੂਂਣੌਂ ਛਾ, ਚਹਾ ਬਿਨਾ ਤ ਰਤੈਈ ਬਟਿ ਕੈਕਿ ਗਾੜਿ ਨਿਂ ਚਲਨਿ ਯਾਰ।